ਬਹੁਤ ਹੀ ਘਰਾਂ 'ਚ ਬੱਚਿਆਂ ਦਾ ਚਾਹ ਪੀਣਾ ਇਕ ਨਾਰਮਲ ਗੱਲ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚਾਹ ਪੀਣ ਨਾਲ ਪਾਚਨ ਕਿਰਿਆ ਚੰਗੀ ਰਹਿੰਦੀ ਹੈ, ਰੋਗ ਪ੍ਰਤੀਰੋਧਕ ਸਮੱਰਥਾ ਦਰੂਸਤ ਰਹਿੰਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਹ ਪੀਣ 'ਚ ਬਹੁਤ ਸਾਰੇ ਫਾਇਦੇ ਹਨ ਪਰ ਇਕ ਬੱਚੇ 'ਤੇ ਇਸ ਦੇ ਵੱਖ-ਵੱਖ ਅਸਰ ਹੁੰਦੇ ਹਨ।
ਕਈ ਘਰਾਂ 'ਚ ਲੋਕ ਚਾਹ 'ਚ ਦੁੱਧ ਦੀ ਮਾਤਰਾ ਇਹ ਸੋਚ ਕੇ ਵਧਾ ਦਿੰਦੇ ਹਨ ਕਿ ਇਸ ਬਹਾਨੇ ਨਾਲ ਬੱਚਾ ਦੁੱਧ ਲਵੇਗਾ, ਪਰ ਅਜਿਹਾ ਸੋਚਣਾ ਗਲਤ ਹੈ।
ਬੱਚੇ ਦੀ ਸਿਹਤ 'ਤੇ ਕੀ ਅਸਰ ਪਾਉਂਦੀ ਹੈ ਚਾਹ?
ਸਾਡੇ ਸਭ ਦੇ ਘਰਾਂ 'ਚ ਚਾਹ ਪੀਣਾ ਬਹੁਤ ਆਮ ਗੱਲ ਹੈ। ਪਰ ਇਹ ਗੱਲ ਜਾਣ ਲੈਣੀ ਬਹੁਤ ਜ਼ਰੂਰੀ ਹੈ ਕਿ ਇਕ ਬੱਚੇ ਤੇ ਚਾਹ ਦਾ ਕੀ ਅਸਰ ਵੱਖ-ਵੱਖ ਹੁੰਦਾ ਹੈ। ਜੇਕਰ ਤੁਹਾਡਾ ਬੱਚਾ ਬਹੁਤ ਜ਼ਿਆਦਾ ਚਾਹ ਪੀਂਦਾ ਹੈ ਤਾਂ ਇਸ ਦਾ ਅਸਰ ਉਸ ਦੇ ਦਿਮਾਗ, ਮਾਸਪੇਸ਼ੀਆਂ ਅਤੇ ਨਰਵਸ ਸਿਸਟਮ 'ਤੇ ਵੀ ਪੈ ਸਕਦਾ ਹੈ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਚਾਹ ਪੀਣ ਦਾ ਅਸਰ ਸਰੀਰਿਕ ਵਿਕਾਸ 'ਤੇ ਵੀ ਪੈਂਦਾ ਹੈ।
ਜ਼ਿਆਦਾ ਚਾਹ ਪੀਣ ਵਾਲੇ ਬੱਚਿਆਂ ਨੂੰ ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ—ਕਮਜ਼ੋਰ ਹੱਡੀਆਂ, ਹੱਡੀਆਂ 'ਚ ਦਰਦ, ਖਾਸ ਤੌਰ 'ਤੇ ਪੈਰਾਂ 'ਚ ਦਰਦ, ਵਿਵਹਾਰ 'ਚ ਬਦਲਾਅ, ਕਮਜ਼ੋਰ ਮਾਸਪੇਸ਼ੀਆਂ।
ਕੀ ਤੁਸੀਂ ਜਾਣਦੇ ਹੋ ਜਾਮਣ ਖਾਣ ਦੇ ਇਨ੍ਹਾਂ ਹੈਰਾਨ ਕਰਨ ਵਾਲੇ ਫਾਇਦਿਆਂ ਦੇ ਬਾਰੇ 'ਚ
NEXT STORY